WHO ਤੋਂ ਆਈ ਵੱਡੀ ਖਬਰ - ਕਰੋਨਾ ਨੂੰ ਲੈ ਕੇ ਆਈ ਵੱਡੀ ਖਬਰ - Monster Thinks

Saturday, August 8, 2020

WHO ਤੋਂ ਆਈ ਵੱਡੀ ਖਬਰ - ਕਰੋਨਾ ਨੂੰ ਲੈ ਕੇ ਆਈ ਵੱਡੀ ਖਬਰ

ਕਰੋਨਾ ਨੂੰ ਲੈ ਕੇ ਆਈ ਵੱਡੀ ਖਬਰ 


WHO LOGO


ਜਾਣਕਾਰੀ ਅਨੁਸਾਰ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾਕਟਰ ਟੇਡਰੋਸ ਅਧਾਨੋਮ ਗੇਬ੍ਰਿਏਸਸ ਨੇ ਕਿਹਾ ਕਿ ਉਮੀਦ ਹੈ ਕਿ ਕਰੋਨਾ ਦੀ ਵੈਕਸੀਨ ਮਿਲ ਜਾਵੇ ਪਰ ਅਜੇ ਇਸ ਦੀ ਕੋਈ ਕਾਰਗਰ ਦਵਾ ਨਹੀਂ ਹੈ ਅਤੇ ਸੰਭਵ ਹੈ ਕਿ ਸ਼ਾਇਦ ਕਦੇ ਨਾ ਹੋਵੇ। WHO ਨੇ ਸੋਮਵਾਰ ਨੂੰ ਕਿਹਾ ਕਿ ਚਾਹੇ ਇਸ ਤੋਂ ਬਚਾ ਲਈ ਵੈਕਸੀਨ ਬਣਾਉਣ ਦੀ ਰੇਸ ਤੇਜ ਹੋ ਗਈ ਹੈ ਪਰ ਇਸ ਦਾ ਕੋਈ ‘ਰਾਮਬਾਨ’ ਇ ਲਾ ਜ ਨਹੀਂ ਹੈ ਅਤੇ ਸ਼ਾਇਦ ਕਦੇ ਹੋਵੇਗਾ ਵੀ ਨਹੀਂ। ਉਨ੍ਹਾਂ ਇਹ ਵੀ ਕਿਹਾ ਹੈ ਕਿ ਅਜੇ ਹਾਲ ਸਾਧਾਰਨ ਹੋਣ ਵਿਚ ਹੋਰ ਸਮਾਂ ਲੱਗ ਸਕਦਾ ਹੈ।






ਦੱਸ ਦਈਏ ਕਿ ਟੇਡਰੋਸ ਕਈ ਵਾਰ ਕਹਿ ਚੁੱਕੇ ਹਨ ਕਿ ਸ਼ਾਇਦ ਕਰੋਨਾ ਕਦੇ ਖ਼ਤਮ ਹੀ ਨਾ ਹੋਵੇ ਅਤੇ ਇਸ ਨਾਲ ਜਿਊਣਾ ਪਏ। ਇਸ ਤੋਂ ਪਹਿਲਾਂ ਟੇਡਰੋਸ ਨੇ ਕਿਹਾ ਸੀ ਕਿ ਕਰੋਨਾ ਦੂਜੇ ਵਾਇ ਰਸ ਤੋਂ ਬਿਲਕੁੱਲ ਵੱਖ ਹੈ, ਕਿਉਂਕਿ ਉਹ ਖ਼ੁਦ ਨੂੰ ਬਦਲਦਾ ਰਹਿੰਦਾ ਹੈ। WHOਮੁਖੀ ਨੇ ਕਿਹਾ ਸੀ ਕਿ ਮੌਸਮ ਬਦਲਣ ਨਾਲ ਕਰੋਨਾ ‘ਤੇ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਇਹ ਮੌਸਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਲੋਕ ਇਸ ਤੋਂ ਬਚਾ ਲਈ ਸਮਾਜਕ ਦੂਰੀ, ਹੱਥ ਨੂੰ ਚੰਗੀ ਤਰ੍ਹਾਂ ਧੋਣ ਅਤੇ ਮਾਸਕ ਪਹਿਨਣ ਨੂੰ ਨਿਯਮ ਦੀ ਤਰ੍ਹਾਂ ਲੈ ਰਹੇ ਹਨ ਅਤੇ ਇਸ ਨੂੰ ਅੱਗੇ ਵੀ ਜਾਰੀ ਰੱਖਣ ਦੀ ਜ਼ਰੂਰਤ ਹੈ। ਦੁਨੀਆ ਭਰ ਵਿਚ ਹੁਣ ਤੱਕ 1 ਕਰੋੜ 81 ਲੱਖ ਤੋਂ ਜ਼ਿਆਦਾ ਲੋਕ ਇਸ ਦੀ ਲਾਗ ਚ ਆ ਚੁੱਕੇ ਹਨ। ਜਿੰਦਗੀ ਚਲੇ ਜਾਣ ਵਾਲਿਆਂ ਦੀ ਗਿਣਤੀ ਵੀ 6 ਲੱਖ 89 ਹਜ਼ਾਰ ਪਹੁੰਚ ਗਈ ਹੈ।








ਦੱਸ ਦਈਏ ਕਿ ਟੇਡਰੋਸ ਨੇ ਕਿਹਾ ਕਈ ਵੈਕਸੀਨ ਤੀਜੇ ਪੜਾਅ ਦੇ ਟਰਾਇਲ ਵਿਚ ਹਨ ਅਤੇ ਸਾਨੂੰ ਸਾਰਿਆ ਨੂੰ ਉਮੀਦ ਹੈ ਕਿ ਕੋਈ ਇਕ ਵੈਕਸੀਨ ਲੋਕਾਂ ਨੂੰ ਤੋਂ ਬ ਚਾ ਵਿਚ ਕਾਰਗਰ ਸਾਬਤ ਹੋਵੇਗੀ। ਹਾਲਾਂਕਿ ਅਜੇ ਇਸ ਦੀ ਕੋਈ ਕਾਰਗਰ ਦਵਾ ਨਹੀਂ ਹੈ ਅਤੇ ਸੰਭਵ ਹੈ ਕਿ ਸ਼ਾਇਦ ਇਹ ਕਦੇ ਨਾ ਮਿਲੇ। ਅਜਿਹੇ ਵਿਚ ਅਸੀਂ ਕੋਰੋਨਾ ਨੂੰ ਟੈਸਟ, ਆਇਸੋਲੇਸ਼ਨ ਅਤੇ ਮਾਸਕ ਜ਼ਰੀਏ ਰੋਕਣ ਦਾ ਕੰਮ ਜਾਰੀ ਰਖਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਜੋ ਮਾਵਾਂ ਕਰੋਨਾ ਸ਼ੱਕੀ ਹਨ ਜਾਂ ਕਰੋਨਾ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ਉਨ੍ਹਾਂ ਨੂੰ ਜਵਾਕਾਂ ਨੂੰ ਦੁੱਧ ਪਿਆਉਣਾ ਬੰਦ ਨਹੀਂ ਕਰਣਾ ਚਾਹੀਦਾ ਹੈ। ਜੇਕਰ ਮਾਂ ਦੀ ਸਿਹਤ ਬਹੁਤ ਜ਼ਿਆਦਾ ਖ਼ਰਾਬ ਨਹੀਂ ਹੈ ਤਾਂ ਨਵਜੰਮੇ ਨੂੰ ਮਾਂ ਤੋਂ ਦੂਰ ਨਹੀਂ ਕੀਤਾ ਜਾਣਾ ਚਾਹੀਦਾ ਹੈ।



No comments:

Post a Comment

Contact Us